Punjabi ਪੰਜਾਬੀ
WaterCare (ਵਾਟਰ ਕੇਅਰ)
ਜ਼ਿੰਦਗੀ ਹਮੇਸ਼ਾ ਯੋਜਨਾ ਬਣਾਏ ਅਨੁਸਾਰ ਨਹੀਂ ਚੱਲਦੀ ਹੈ।
ਜੇਕਰ ਤੁਹਾਨੂੰ ਆਪਣੇ ਬਿੱਲਾਂ ਦਾ ਭੁਗਤਾਨ ਸਮੇਂ ਸਿਰ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਅਸੀਂ ਤੁਹਾਡੇ ਲਈ ਸਹੀ ਹੱਲ ਲੱਭਣ ਵਿੱਚ ਮੱਦਦ ਕਰ ਸਕਦੇ ਹਾਂ।
ਬਦਲਣਯੋਗ ਭੁਗਤਾਨ ਪ੍ਰਬੰਧਾਂ ਤੋਂ ਲੈ ਕੇ ਬਿੱਲ ਭੁਗਤਾਨ ਕਰਨ ਲਈ ਵਾਧੂ ਸਮਾਂ ਲੈਣ ਅਤੇ ਰਿਆਇਤ ਛੋਟਾਂ ਤੱਕ, ਤੁਹਾਡੇ ਬਿੱਲਾਂ ਨਾਲ ਨਜਿੱਠਣ ਵਿੱਚ ਤੁਹਾਡੀ ਮੱਦਦ ਕਰਨ ਲਈ ਸਾਡੇ ਕੋਲ ਕਈ ਵਿਕਲਪ ਹਨ।
ਭੁਗਤਾਨ ਕਿਵੇਂ ਕਰਨਾ ਹੈ, ਬੱਚਤ ਕਿਵੇਂ ਕਰਨੀ ਹੈ ਅਤੇ ਉਪਲਬਧ ਸਹਾਇਤਾ ਬਾਰੇ ਸਲਾਹ ਦੇ ਨਾਲ-ਨਾਲ, ਆਪਣੇ ਪਾਣੀ ਅਤੇ ਸੀਵਰੇਜ਼ ਦੇ ਬਿੱਲਾਂ 'ਤੇ ਮੁੜ ਕਾਬੂ ਪਾਉਣ ਵਿੱਚ ਮੱਦਦ ਕਰਨ ਲਈ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਸਾਡੇ ਸਰੋਤਾਂ ਦੀ ਵਰਤੋਂ ਕਰੋ।
ਜੇਕਰ ਤੁਸੀਂ ਟੈਲੀਫ਼ੋਨ 'ਤੇ ਸਾਡੇ ਨਾਲ ਗੱਲ ਕਰਨਾ ਪਸੰਦ ਕਰੋਗੇ, ਤਾਂ ਸਾਡੇ ਕੋਲ ਚਾਰ ਭਾਸ਼ਾਵਾਂ ਵਿੱਚ ਸਲਾਹਕਾਰ ਹਨ ਅਤੇ ਮੁਫ਼ਤ ਦੁਭਾਸ਼ੀਆ ਸੇਵਾ ਤੱਕ ਵੀ ਪਹੁੰਚ ਹੈ।
ਸਾਨੂੰ 1300 304 688 'ਤੇ ਫ਼ੋਨ ਕਰੋ ਜਾਂ ਸਾਡਾ ਵਾਪਸ ਫ਼ੋਨ ਕਰਨ (ਕਾਲ ਬੈਕ) ਦੀ ਬੇਨਤੀ ਕਰਨ ਵਾਲਾ ਫਾਰਮ ਭਰੋ।
ਬਦਲਣਯੋਗ ਭੁਗਤਾਨ ਵਿਕਲਪ
ਵਾਟਰਕੇਅਰ ਤੁਹਾਡੇ ਹਾਲਾਤਾਂ ਅਨੁਸਾਰ ਭੁਗਤਾਨ ਸਹਾਇਤਾ ਅਤੇ ਲਚਕਤਾ ਦੀ ਪੇਸ਼ਕਸ਼ ਕਰਦਾ ਹੈ। ਸਾਡੇ ਕੋਲ ਤੁਹਾਡੇ ਬਿੱਲ ਦਾ ਭੁਗਤਾਨ ਕਰਨ ਵਿੱਚ ਤੁਹਾਡੀ ਮੱਦਦ ਕਰਨ ਦੇ ਕਈ ਤਰੀਕੇ ਹਨ।
ਵਧੇਰੇ ਵਿਕਲਪਾਂ ਲਈ ਸਾਨੂੰ 1300 304 688 'ਤੇ ਫ਼ੋਨ ਕਰੋ ਅਤੇ ਪਤਾ ਕਰੋ ਕਿ ਅਸੀਂ ਕਿਵੇਂ ਮੱਦਦ ਕਰ ਸਕਦੇ ਹਾਂ।
ਭੁਗਤਾਨ ਯੋਜਨਾ ਬਣਾਓ
ਕੀ ਤੁਹਾਨੂੰ ਛੋਟੀ ਰਕਮ ਵਿੱਚ ਜ਼ਿਆਦਾ ਵਾਰ ਭੁਗਤਾਨ ਕਰਨਾ ਆਸਾਨ ਲੱਗਦਾ ਹੈ? SmoothPay ਤੁਹਾਡੇ ਬਿੱਲ ਨੂੰ ਛੋਟੀਆਂ, ਜ਼ਿਆਦਾ ਵਾਰ-ਵਾਰ ਰਕਮਾਂ ਵਿੱਚ ਭੁਗਤਾਨ ਕਰਨ ਦਾ ਇੱਕ ਤਰੀਕਾ ਹੈ।
ਆਪਣੇ ਲਈ ਕਾਰਗਰ ਹੋਣ ਵਾਲੀ ਭੁਗਤਾਨ ਯੋਜਨਾ ਵਿੱਚ ਮੱਦਦ ਪ੍ਰਾਪਤ ਕਰਨ ਲਈ SmoothPay ਲਈ ਅਰਜ਼ੀ ਦਿਓ ਜਾਂ ਸਾਡੀ ਟੀਮ ਨੂੰ 1300 304 688 'ਤੇ ਫ਼ੋਨ ਕਰੋ।
ਭੁਗਤਾਨ ਕਰਨ ਲਈ ਵੱਧ ਸਮਾਂ ਲੈਣ ਲਈ ਅਰਜ਼ੀ ਦਿਓ
ਜੇਕਰ ਤੁਹਾਨੂੰ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਲਈ ਥੋੜ੍ਹੇ ਹੋਰ ਸਮੇਂ ਦੀ ਲੋੜ ਹੈ, ਤਾਂ ਤੁਸੀਂ ਭੁਗਤਾਨ ਕਰਨ ਲਈ 30 ਦਿਨਾਂ ਤੱਕ ਦਾ ਵਾਧੂ ਸਮਾਂ ਲੈਣ ਲਈ ਅਰਜ਼ੀ ਦੇ ਸਕਦੇ ਹੋ।
ਜੇਕਰ ਤੁਹਾਨੂੰ ਥੋੜ੍ਹੇ ਸਮੇਂ ਲਈ ਅਸਥਾਈ ਰਾਹਤ ਦੀ ਲੋੜ ਹੈ ਤਾਂ ਅਸੀਂ ਇਸ ਵਿਕਲਪ ਦੀ ਸਿਫ਼ਾਰਿਸ਼ ਕਰਦੇ ਹਾਂ।
ਰਿਆਇਤਾਂ
ਕੌਣ ਯੋਗ ਹੈ?
Yarra Valley Water (ਯਾਰਾ ਵੈਲੀ ਵਾਟਰ) ਹੇਠਾਂ ਦਿੱਤੇ ਕਾਰਡ ਧਾਰਕਾਂ ਨੂੰ ਰਿਆਇਤੀ ਛੋਟ ਦਿੰਦਾ ਹੈ।
ਜੇਕਰ ਤੁਹਾਡੇ ਕੋਲ ਇਹਨਾਂ ਵਿੱਚੋਂ ਕੋਈ ਕਾਰਡ ਹੈ, ਤਾਂ ਤੁਹਾਨੂੰ ਸਾਡੇ ਨਾਲ ਆਪਣੀ ਰਿਆਇਤ ਰਜਿਸਟਰ ਕਰਾਉਣ ਦੀ ਲੋੜ ਹੋਵੇਗੀ।
ਤੁਸੀਂ ਪ੍ਰਤੀ ਘਰ-ਪਰਿਵਾਰ ਕਈ ਰਿਆਇਤਾਂ ਰਜਿਸਟਰ ਕਰਵਾ ਸਕਦੇ ਹੋ ਹਾਲਾਂਕਿ ਛੋਟ ਸਿਰਫ਼ ਇੱਕ ਲਾਗੂ ਹੁੰਦੀ ਹੈ।
ਇਹ ਰਿਆਇਤ ਕਿੰਨੀ ਹੁੰਦੀ ਹੈ?
ਪਾਣੀ ਅਤੇ ਸੀਵਰੇਜ਼ ਖ਼ਰਚਿਆਂ 'ਤੇ 50% ਛੋਟ ਜੋ 2023-24 ਲਈ ਸਾਲਾਨਾ ਵੱਧ ਤੋਂ ਵੱਧ $354.10 ਤੱਕ ਹੈ।
ਜੇਕਰ ਤੁਹਾਨੂੰ ਸਿਰਫ਼ ਇੱਕ ਹੀ ਸੇਵਾ ਲਈ ਬਿੱਲ ਆਉਂਦਾ ਹੈ, ਜਿਵੇਂ ਕਿ ਸਿਰਫ਼ ਪਾਣੀ ਲਈ, ਤਾਂ ਤੁਹਾਨੂੰ ਆਪਣੇ ਪਾਣੀ ਦੇ ਖ਼ਰਚਿਆਂ ਲਈ 50%, ਵੱਧ ਤੋਂ ਵੱਧ $177.05 ਤੱਕ ਛੋਟ ਮਿਲੇਗੀ।
ਅਸੀਂ ਪਿਛਲੇ ਬਿੱਲਾਂ ਲਈ ਤੁਹਾਡੀ ਰਿਆਇਤ ਨੂੰ ਤੁਹਾਡੇ ਕਾਰਡ ਦੀ ਸ਼ੁਰੂਆਤੀ ਮਿਤੀ ਤੋਂ ਲੈ ਕੇ, ਜਾਂ 12 ਮਹੀਨਿਆਂ ਤੱਕ ਪਿੱਛੇ ਤੋਂ ਲਾਗੂ ਕਰਾਂਗੇ ਜੇ ਤੁਹਾਡਾ ਕਾਰਡ ਇਸਤੋਂ ਵੱਧ ਪੁਰਾਣਾ ਹੈ, ਅਤੇ ਇਸ ਰਕਮ ਨੂੰ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਕਰ ਦੇਵਾਂਗੇ।
ਮੈਂ ਕਿਵੇਂ ਰਜਿਸਟਰ ਕਰਾਂ?
ਤੁਸੀਂ ਆਪਣੀ ਰਿਆਇਤ ਨੂੰ yvw.com.au/concessions 'ਤੇ ਔਨਲਾਈਨ ਰਜਿਸਟਰ ਕਰ ਸਕਦੇ ਹੋ ਜਾਂ ਸਾਨੂੰ 1300 441 248 'ਤੇ ਫ਼ੋਨ ਕਰ ਸਕਦੇ ਹੋ।
ਜੇਕਰ ਤੁਹਾਡੇ ਕੋਲ ਰਿਆਇਤੀ ਕਾਰਡ ਨਹੀਂ ਹੈ, ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਯੋਗ ਹੋ ਸਕਦੇ ਹੋ, ਤਾਂ ਕਿਰਪਾ ਕਰਕੇ ਸੈਂਟਰਲਿੰਕ ਨਾਲ 13 10 21 'ਤੇ ਸੰਪਰਕ ਕਰੋ ਜਾਂ 03 9284 6000 'ਤੇ ਵੈਟਰਨਜ਼ ਅਫੇਅਰਜ਼ ਵਿਭਾਗ ਨਾਲ ਸੰਪਰਕ ਕਰੋ।
ਮੇਰੇ ਰਜਿਸਟਰ ਹੋਣ ਤੋਂ ਬਾਅਦ ਕੀ ਹੋਵੇਗਾ?
ਇੱਕ ਵਾਰ ਜਦੋਂ ਤੁਸੀਂ ਆਪਣੇ ਰਿਆਇਤ ਦੇ ਵੇਰਵਿਆਂ ਨੂੰ ਰਜਿਸਟਰ ਕਰ ਲੈਂਦੇ ਹੋ, ਤਾਂ ਅਸੀਂ ਤੁਹਾਡੇ ਅਗਲੇ ਬਿੱਲ ਵਿੱਚੋਂ ਰਿਆਇਤ ਦੀ ਰਕਮ ਕੱਟ ਲਵਾਂਗੇ ਜਦੋਂ ਤੱਕ ਤੁਹਾਡਾ ਕਾਰਡ ਵੈਧ ਨਹੀਂ ਹੁੰਦਾ ਹੈ।
ਯੂਟੀਲਿਟੀ ਰਿਲੀਫ਼ ਗ੍ਰਾਂਟ
ਜੇਕਰ ਤੁਸੀਂ ਘੱਟ ਆਮਦਨੀ ਵਾਲੇ ਪਰਿਵਾਰ ਦਾ ਹਿੱਸਾ ਹੋ ਅਤੇ ਤੁਸੀਂ ਕੁੱਝ ਵਾਧੂ ਵਿੱਤੀ ਸਹਾਇਤਾ ਮਿਲਣ ਦੀ ਲੋੜ ਮਹਿਸੂਸ ਕੀਤੀ ਹੈ, ਤਾਂ ਤੁਸੀਂ ਰਾਜ ਸਰਕਾਰ ਦੀ ਯੂਟੀਲਿਟੀ ਰਿਲੀਫ਼ ਗ੍ਰਾਂਟ (Utility Relief Grant) ਲਈ ਯੋਗ ਹੋ ਸਕਦੇ ਹੋ, ਜਿੱਥੇ ਤੁਸੀਂ ਆਪਣੇ ਯਾਰਾ ਵੈਲੀ ਵਾਟਰ ਬਿੱਲ ਤੋਂ $650* ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ।
ਅਰਜ਼ੀ ਕਿਵੇਂ ਦੇਣੀ ਹੈ
ਗੁਪਤ ਰੂਪ ਵਿੱਚ ਕੀਤੀ ਜਾਣ ਵਾਲੀ ਗੱਲਬਾਤ ਲਈ ਅਤੇ ਅਰਜ਼ੀ ਫਾਰਮ ਦੀ ਬੇਨਤੀ ਕਰਨ ਲਈ ਸਾਡੇ ਨਾਲ 1800 994 789 'ਤੇ ਸੰਪਰਕ ਕਰੋ ਜਾਂ yvw.com.au/urgs 'ਤੇ ਜਾਓ।
*ਸ਼ਰਤਾਂ ਲਾਗੂ ਹਨ
ਘਰੇਲੂ ਅਤੇ ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਗਾਹਕਾਂ ਲਈ ਸਹਾਇਤਾ
ਅਸੀਂ ਸਮਝਦੇ ਹਾਂ ਕਿ ਪਰਿਵਾਰਕ ਹਿੰਸਾ ਕਿਸੇ ਵੀ ਸਮੇਂ ਕਿਸੇ ਨਾਲ ਵੀ ਹੋ ਸਕਦੀ ਹੈ।
ਸਾਡੀ ਸਮਰਪਿਤ WaterCare ਸਹਾਇਤਾ ਟੀਮ ਨੂੰ ਉਹਨਾਂ ਲੋਕਾਂ ਦੀ ਮੱਦਦ ਕਰਨ ਲਈ ਸਿਖਲਾਈ ਦਿੱਤੀ ਗਈ ਹੈ ਜੋ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਹਨ। ਤੁਹਾਨੂੰ ਸਿਰਫ਼ ਇੱਕ ਵਾਰ ਹੀ ਆਪਣੇ ਹਾਲਾਤ ਦੀ ਵਿਆਖਿਆ ਕਰਨੀ ਪਵੇਗੀ ਅਤੇ ਕੋਈ ਵਾਧੂ ਸਬੂਤ ਦੇਣ ਦੀ ਲੋੜ ਨਹੀਂ ਹੈ।
ਅਸੀਂ ਤੁਹਾਡੇ ਨਾਲ ਸਮਝਦਾਰੀ ਅਤੇ ਆਦਰ ਨਾਲ ਪੇਸ਼ ਆਵਾਂਗੇ, ਇਹ ਦੱਸਾਂਗੇ ਕਿ ਅਸੀਂ ਇਸ ਮੁਸ਼ਕਲ ਸਥਿਤੀ ਵਿੱਚ ਤੁਹਾਡੀ ਮੱਦਦ ਕਿਵੇਂ ਕਰ ਸਕਦੇ ਹਾਂ, ਅਤੇ ਤੁਹਾਨੂੰ ਆਪਣੇ ਵਿਕਲਪਾਂ 'ਤੇ ਵਿਚਾਰ ਕਰਨ ਲਈ ਲੋੜੀਂਦਾ ਸਮਾਂ ਦੇਵਾਂਗੇ।
ਸੰਪਰਕ ਕਰਨਾ
ਜੇਕਰ ਤੁਹਾਡਾ ਸਾਥੀ ਜਾਂ ਪਰਿਵਾਰਕ ਮੈਂਬਰ ਤੁਹਾਨੂੰ ਪਾਣੀ ਅਤੇ ਸੀਵਰੇਜ਼ ਦੇ ਬਿੱਲਾਂ ਦਾ ਭੁਗਤਾਨ ਕੀਤੇ ਬਗ਼ੈਰ ਛੱਡ ਜਾਂਦਾ ਹੈ, ਜਾਂ ਤੁਹਾਨੂੰ ਆਪਣੇ ਖਾਤੇ 'ਤੇ ਵਾਧੂ ਗੁਪਤਤਾ ਉਪਾਵਾਂ ਨੂੰ ਲਾਗੂ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੀ ਅਨੁਭਵੀ WaterCare ਸਪੋਰਟ ਟੀਮ ਨੂੰ 1800 637 316 'ਤੇ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੰਪਰਕ ਕਰੋ।
ਅਸੀਂ ਜਾਣਦੇ ਹਾਂ ਕਿ ਜਦੋਂ ਤੁਸੀਂ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੁੰਦੇ ਹੋ ਤਾਂ ਮੱਦਦ ਲਈ ਪਹੁੰਚ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਨਾਲ ਸੰਪਰਕ ਕਰੀਏ, ਤਾਂ ਕਿਰਪਾ ਕਰਕੇ ਹੇਠਾਂ ਵਾਪਸ ਫ਼ੋਨ ਕਰਨ ਦੀ ਬੇਨਤੀ ਦਰਜ ਕਰੋ ਅਤੇ ਸਾਡੇ ਸਿਖਲਾਈ ਪ੍ਰਾਪਤ ਅਤੇ ਆਦਰ ਨਾਲ ਪੇਸ਼ ਆਉਣ ਵਾਲੇ ਸਲਾਹਕਾਰਾਂ ਵਿੱਚੋਂ ਕੋਈ ਤੁਹਾਨੂੰ ਕਾਲ ਕਰੇਗਾ।
ਭੁਗਤਾਨ ਕਰਨ ਦੇ ਤਰੀਕੇ
ਡਾਇਰੈਕਟ ਡੈਬਿਟ - ਡਾਇਰੈਕਟ ਡੈਬਿਟ ਨਾਲ, ਤੁਹਾਡੇ ਬਿੱਲਾਂ ਦਾ ਭੁਗਤਾਨ ਉਨ੍ਹਾਂ ਦੀ ਨਿਯਤ ਮਿਤੀ 'ਤੇ ਹੋ ਜਾਵੇਗਾ।
ਵਿਕਲਪਕ ਤੌਰ 'ਤੇ, ਤੁਸੀਂ ਆਪਣੇ ਬੈਂਕ ਖਾਤੇ, ਕ੍ਰੈਡਿਟ ਯੂਨੀਅਨ ਖਾਤੇ, ਜਾਂ VISA ਜਾਂ Mastercard ਤੋਂ ਆਪਣੇ-ਆਪ ਭੁਗਤਾਨ ਹੋਣਾ ਸੈੱਟ ਕਰ ਸਕਦੇ ਹੋ।
ਇਲੈਕਟ੍ਰਾਨਿਕ ਫ਼ੰਡ ਟ੍ਰਾਂਸਫ਼ਰ (EFT) - EFT ਤੁਹਾਨੂੰ ਤੁਹਾਡੇ ਬੈਂਕ ਖਾਤੇ ਤੋਂ ਸਿੱਧੇ ਪੈਸੇ ਟ੍ਰਾਂਸਫਰ ਕਰਕੇ ਆਪਣੇ ਪਾਣੀ ਦੇ ਬਿੱਲ ਦਾ ਭੁਗਤਾਨ ਕਰਨ ਦਿੰਦਾ ਹੈ।
BPAY - ਬਿਲਰ ਕੋਡ ਅਤੇ ਹਵਾਲਾ ਨੰਬਰ ਲੱਭਣ ਲਈ ਆਪਣੇ ਬਿੱਲ 'ਤੇ BPAY ਦਾ ਲੋਗੋ ਦੇਖੋ।
ਫਿਰ ਤੁਹਾਨੂੰ ਆਪਣੇ ਬੈਂਕ ਨੂੰ ਫ਼ੋਨ ਕਰਨ ਜਾਂ ਆਪਣੀ ਇੰਟਰਨੈਟ ਬੈਂਕਿੰਗ ਵਿੱਚ ਲੌਗਇਨ ਕਰਨ ਦੀ ਲੋੜ ਪਵੇਗੀ, ਫਿਰ BPAY ਜਾਂ ਬਿੱਲ ਦਾ ਭੁਗਤਾਨ ਕਰਨ ਦਾ ਵਿਕਲਪ ਚੁਣੋ ਅਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਕ੍ਰੈਡਿਟ ਕਾਰਡ - ਤੁਸੀਂ ਕ੍ਰੈਡਿਟ ਕਾਰਡ ਦੁਆਰਾ ਔਨਲਾਈਨ ਜਾਂ ਫ਼ੋਨ ਰਾਹੀਂ ਭੁਗਤਾਨ ਕਰ ਸਕਦੇ ਹੋ।
VISA ਜਾਂ Mastercard ਦੁਆਰਾ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਭੁਗਤਾਨ ਕਰਨ ਲਈ 1300 362 332 'ਤੇ ਫ਼ੋਨ ਕਰੋ।
ਕਿਰਪਾ ਕਰਕੇ ਧਿਆਨ ਦਿਓ ਕਿ AMEX ਅਤੇ Diners Club ਸਵੀਕਾਰ ਨਹੀਂ ਕੀਤੇ ਜਾਂਦੇ ਹਨ।
AusPost Billpay - ਨਕਦ, ਚੈੱਕ ਜਾਂ ਕ੍ਰੈਡਿਟ ਕਾਰਡ ਦੁਆਰਾ ਕਿਸੇ ਵੀ ਆਸਟ੍ਰੇਲੀਆ ਪੋਸਟ ਆਫਿਸ ਵਿੱਚ ਵਿਅਕਤੀਗਤ ਰੂਪ ਵਿੱਚ ਜਾ ਕੇ ਭੁਗਤਾਨ ਕਰੋ।
ਆਪਣੇ ਬਿੱਲ ਦੀ ਇੱਕ ਕਾਪੀ ਰੱਖਣਾ ਯਾਦ ਰੱਖੋ, ਕਿਉਂਕਿ ਉਹਨਾਂ ਨੂੰ ਤੁਹਾਡੇ ਭੁਗਤਾਨ ਦੀ ਪ੍ਰਕਿਰਿਆ ਨੂੰ ਪੂਰੀ ਕਰਨ ਲਈ ਬਾਰਕੋਡ ਦੀ ਲੋੜ ਪਵੇਗੀ।
Centrepay - Centrelink ਗਾਹਕ ਆਪਣੇ Centrelink ਭੁਗਤਾਨਾਂ ਵਿੱਚੋਂ ਨਿਯਮਤ ਕਟੌਤੀਆਂ ਕਰਨੀਆਂ ਸੈੱਟ ਕਰ ਸਕਦੇ ਹਨ।
ਤੁਸੀਂ ਭੁਗਤਾਨ ਅਤੇ ਬਜਟ ਨੂੰ ਹੋਰ ਵੀ ਵਧੇਰੇ ਆਸਾਨ ਬਣਾਉਣ ਲਈ ਇਸ ਨੂੰ SmoothPay ਪ੍ਰਬੰਧ ਨਾਲ ਜੋੜਨਾ ਚੁਣ ਸਕਦੇ ਹੋ।
Centrepay ਨੂੰ ਸੈੱਟ ਕਰਨ ਲਈ, ਤੁਹਾਨੂੰ Centrelink ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ Yarra Valley Water ਗਾਹਕ ਸੰਦਰਭ ਨੰਬਰ: 555 054 118T ਪ੍ਰਦਾਨ ਕਰਨ ਦੀ ਲੋੜ ਹੋਵੇਗੀ।
ਫਾਈਲਾਂ ਡਾਊਨਲੋਡ ਕਰਨ ਲਈ ਉਪਲਬਧ ਹਨ
- ਕੀ ਤੁਹਾਨੂੰ ਆਪਣੇ ਪਾਣੀ ਦੇ ਬਿੱਲਾਾਂ ਦੇ ਪ੍ਰਬੰਧਨ ਲਈ ਸਹਾਇਤਾ ਦੀ ਲੋੜ ਹੈ?
Punjabi - Managing Payments - ਅਸੀੀਂ ਤੁਹਾਡੇ ਲਈ ਇੱਥੇ ਹਾਾਂ, ਜਦੋਂ ਇਹ ਸਭ ਤੋਂ ਵੱਧ ਮਾਇਨੇ ਰੱਖਦਾ ਹੈ।
Punjabi - About WaterCare - ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਲੋਕਾਾਂ ਲਈ ਸਹਾਇਤਾ
Punjabi - Family Violence Support - ਯੂਟੀਲਿਟੀ ਰਿਲੀਫ਼ ਗ੍ਰਾਾਂਟ
Punjabi - Utility Relief Grant - ਹਰ ਬੰਦ ਨਾਲ ਪਾਣੀ ਬਚਾਉਣ ਦੀ ਚੋਣ ਕਰੋ।
Punjabi - Choose Tap - ਪਾਣੀ ਲੀਕ (ਰਿਸਣ) ਹਣੋ ਲਈ ਤਹੁਾਡੀ ਜਾਇਦਾਦ ਦੀ ਜਾਾਂਚ ਕਰਨਾ
Punjabi - How to test for a leak - ਜਦੋਂ ਕਿਸੇ ਦਾ ਦਿਹਾਾਂਤ ਹੋ ਜਾਏ ਤਾਾਂ ਕੀ ਕਰਨਾ ਚਾਹੀਦਾ ਹੈ
Punjabi - What to do when somone passes away - ਤੁਹਾਡੇ ਪਾਣੀ ਦੇ ਖ਼ਰਚੇ ਨੂ ਘਟਾਉਣ ਦੇ ਤਰੀਕੇ
Punjabi - How to reduce costs